Monday, July 10, 2023

ਅਨੁਵਾਦ ਅਤੇ ਲੇਖ

ਸਾਹਿਤ ਬਾਰੇ (ਲੇਖਕ – ਮੈਕਸਿਮ ਗੋਰਕੀ) - ਅਨੁਵਾਦ

ਇਕਤਾਲ਼ੀਵਾਂ (ਲੇਖਕ – ਬੋਰਿਸ ਲਵਰੇਨਿਓਵ) - ਅਨੁਵਾਦ

ਇੱਕ ਛੋਟੇ ਮੁੰਡੇ ਅਤੇ ਕੁੜੀ ਦੀ ਕਹਾਣੀ ਜਿਹੜੇ ਬਰਫ਼ੀਲੀ ਠੰਡ ‘ਚ ਕਾਂਬੇ ਨਾਲ਼ ਮਰੇ ਨਹੀਂ (ਲੇਖਕ – ਮੈਕਸਿਮ ਗੋਰਕੀ)

ਛੱਤ ਤੇ ਫ਼ਸ ਗਿਆ ਬਿੱਲਾ ਅਤੇ ਤਿੰਨ ਕਹਾਣੀਆਂ (ਲੇਖਕ – ਵਿਤਾਉਤੇ ਜਿਲਿੰਸਕਾਈਤੇ)

ਇੱਕ ਪਾਠਕ (ਕਹਾਣੀ) -ਮੈਕਸਿਮ ਗੋਰਕੀ - ਅਨੁਵਾਦ

ਪੋਲ-ਖੋਲ੍ਹ (ਕਹਾਣੀ) – ਮੈਕਸਿਮ ਗੋਰਕੀ

ਆਵਾਰਾ ਭੀੜ ਦੇ ਖ਼ਤਰੇ •ਹਰੀਸ਼ੰਕਰ ਪਰਸਾਈ (ਅਨੁਵਾਦ)

ਉਹ ਚੂਹੀ ਜਿਹੀ ਕੁੜੀ (ਕਹਾਣੀ) -ਮੈਕਸਿਮ ਗੋਰਕੀ

ਇੱਕ ਫੁੱਲ ਦੀ ਜਨਮ-ਪ੍ਰਕਿਰਆ - ਮੈਕਸਿਮ ਗੋਰਕੀ (ਭਾਗ-1)

ਇੱਕ ਫੁੱਲ ਦੀ ਜਨਮ-ਪ੍ਰਕਿਰਿਆ - ਮੈਕਸਿਮ ਗੋਰਕੀ (ਭਾਗ - 2)

ਨਾਵਲ ‘ਧਰਤੀ ਧਨ ਨਾ ਆਪਣਾ’ ਅਤੇ ‘ਨਰਕਕੁੰਡ ਵਿੱਚ ਵਾਸਾ’ : ਦਲਿਤ ਸਮਾਜ ਦੀ ਆਰਥਿਕ ਤੇ ਸੱਭਿਆਚਾਰਕ ਗੁਲਾਮੀ ਅਤੇ ਜੀਵਨ-ਤਰਾਸਦੀਆਂ ਦੇ ਦਸਤਾਵੇਜ਼

“ਪਹਿਲਾ ਅਧਿਆਪਕ“ ਇਨਸਾਨੀ ਕਦਰਾਂ-ਕੀਮਤਾਂ ਦੀ ਜੀਵੰਤ ਪੇਸ਼ਕਾਰੀ

“ਸਪਾਰਟਕਸ” ਜ਼ਿੰਦਗੀ ਪ੍ਰਤੀ ਅਸੀਮ ਇਸ਼ਕ ਤੇ ਸੰਘਰਸ਼ ਦੀ ਅਮਰ ਕਹਾਣੀ

“ਜੰਗਲ” ਉਜਰਤੀ ਗੁਲਾਮੀ ਤੇ ਪੂੰਜੀ ਦਾ ਯਥਾਰਥਵਾਦੀ ਸਾਹਿਤਕ ਅਧਿਐਨ


Saturday, July 8, 2023

ਚੰਨ ਓਹਲੇ ਸੂਰਜ

ਸਿਖਰ ਦੁਪਹਿਰੇ
ਤੱਤੀਆਂ ਲੂਆਂ
ਫੂਕ ਦੇਣਾ ਹਰ ਸਾਹ
ਤੇ ਵਜੂਦ ਮੇਰਾ।
ਆਦਤ ਨਹੀਂ
ਸੁਭਾਅ ਹੈ ਉਸਦਾ।
ਸੁਭਾਅ ਤੋਂ ਡਰਦਾ
ਛਿਪ ਜਾਂਦਾ ਹੈ ਆਥਣੇ ਜਿਹੇ।
ਰਾਤ ਨੂੰ ਆਪ ਨਹੀਂ ਆਉਂਦਾ,
ਸਾਰੇ ਦਿਨ ਦਾ ਸਾੜਾ ਸੋਖਣ
ਭੇਜਦਾ ਹੈ "ਉਸਨੂੰ"।
ਆਪਣੀ ਹੀ ਧੁੱਪ ਨਾਲ
ਚੂਸਦਾ ਹੈ ਤਪਸ਼ ਆਪਣੀ।
ਆਪ ਨਹੀਂ ਠਰਦਾ ਪਰ...

- ਸਵਜੀਤ 

ਹੈ ਪਹਾੜਾਂ ਦੀ ਖੁਸ਼ਬੋ ਹਵਾਵਾਂ 'ਚ।
ਤੇਰੇ ਵਾਲਾਂ ਦੀ ਜਿਉਂ ਮੇਰੇ ਸਾਹਵਾਂ 'ਚ।
ਨਾਮ ਹੀ ਹੁਣ ਤਾਂ ਬਸ ਰਹਿ ਗਿਆ ਮੇਰਾ,
ਰਹਿ ਗਿਆ ਮੈਂ ਕਿਤੇ ਓਹਨਾ ਰਾਹਵਾਂ 'ਚ।
ਬੁਲਾਇਆ ਮੈਂ ਖੁਦ ਹੀ ਮੁਸੀਬਤ ਨੂੰ,
ਐਨਾ ਦਮ ਸੀ ਕਿੱਥੇ ਬਲਾਵਾਂ 'ਚ!
ਹੈ ਘੁੰਮਣਾ ਜੇ ਨਿੱਜ ਦੇ ਦੁਆਲੇ ਹੀ,
ਖਿੱਲਰ ਕਿਉਂ ਨਾ ਜਾਵਾਂ ਖਲਾਵਾਂ 'ਚ?
ਨਜ਼ਰ ਓਹਦੀ ਮੰਨਦੀ ਕਦੋਂ ਨਕਸ਼ੇ,
ਜੋ ਘਰ ਲੈ ਕੇ ਤੁਰ ਪਏ ਨਿਗਾਹਾਂ 'ਚ।

- ਸਵਜੀਤ 

ਤੇਰੇ ਹੱਥਾਂ ਨੇ ਇਹ ਦੁਨੀਆਂ ਬਣਾਈ

ਦੁਨੀਆਂ ਵਸਾਉਣ ਵਾਲਿਆ

ਤੇਰੀ ਕਿਹੜੇ ਖਾਤੇ ਜਾਂਦੀ ਐ ਕਮਾਈ
ਦੁਨੀਆਂ ਵਸਾਉਣ ਵਾਲਿਆ।
ਲੋਹੇ ਦੀਆਂ ਮਾਰਾਂ ਸਹਿੰਨੈਂ ਲੋਹੇ ਨਾਲ ਖੱਪਦੈਂ,
ਲੋਹੇ ਦੇ ਔਜ਼ਾਰਾਂ ਵਾਂਗੂ ਮੰਡੀਆਂ 'ਚ ਵਿਕਦੈਂ,
ਰਹੀ ਅੱਟਣਾਂ' ਚੋਂ ਰਿਸਦੀ ਖੁਦਾਈ।
ਦੁਨੀਆਂ ਵਸਾਉਣ ਵਾਲਿਆ।
ਤੇਰੀ ਕਿਹੜੇ ਖਾਤੇ ਜਾਂਦੀ ਐ ਕਮਾਈ...
ਬਹਿ ਕੇ ਏ. ਸੀ ਰੂਮਾਂ ਵਿੱਚ ਮਾਰਦੇ ਨਾ ਗੱਲਾਂ ਦੇਖ,
ਮਾਰੀਆਂ ਤੂੰ ਜਿਹੜੀਆਂ ਅਤੀਤ ਵਿੱਚ ਮੱਲਾਂ ਦੇਖ,
ਕਿਵੇਂ ਦਿਨਾਂ ਵਿੱਚ ਧਰਤੀ ਹਿਲਾਈ।
ਦੁਨੀਆਂ ਵਸਾਉਣ ਵਾਲਿਆ...
ਮੁੱਠੀ ਬੰਦ ਏਕਤਾ ਹੀ ਇੱਕੋ ਹਥਿਆਰ ਵੇ,
ਧਰਮਾਂ ਤੇ ਜਾਤਾਂ ਨਾ' ਕੀ ਤੇਰਾ ਸਾਰੋਕਾਰ ਵੇ,
ਤੇਰੀ ਧਨ ਦੇ ਅੰਬਾਰਾਂ ਨਾ' ਲੜਾਈ।
ਦੁਨੀਆਂ ਵਸਾਉਣ ਵਾਲਿਆ...
ਜਿੱਥੇ ਕਿਤੇ ਨਕਸ਼ੇ 'ਤੇ ਲਹੂ ਤੇਰਾ ਡੁੱਲਿਆ,
ਲਹੂ ਵਿੱਚੋਂ ਸੁਪਨਾ ਫਰੇਰਾ ਬਣ ਝੁੱਲਿਆ,
ਰਾਤਾਂ 'ਨੇਰੀਆਂ 'ਚ ਜਾਵੇ ਲਹਿਰਾਈ।
ਦੁਨੀਆਂ ਵਸਾਉਣ ਵਾਲਿਆ...
ਅੰਤ ਇਤਿਹਾਸ ਦਾ ਨਾ ਹੋਇਆ ਨਾ ਹੀ ਹੋਣਾ ਏਂ,
ਤੇਰੀ ਇਹ ਗੁਲਾਮੀ ਬਾਝੋਂ ਦੱਸ ਕੀ ਜੋ ਖੋਣਾ ਏਂ?
ਸਾਰੇ ਦੁੱਖਾਂ ਦੀ ਤੂੰ ਆਪ ਹੈਂ ਦਵਾਈ।
ਦੁਨੀਆਂ ਵਸਾਉਣ ਵਾਲਿਆ...
ਤੇਰੀ ਕਿਹੜੇ ਖਾਤੇ ਜਾਂਦੀ ਐ ਕਮਾਈ...
- ਸਵਜੀਤ

ਹੁਣ ਕਦੇ ਵੀ ਭਰਮ ਨਹੀਂ ਹੁੰਦਾ।

ਰਹੇ ਹਿੰਮਤ ਜੇ ਦਮ ਨਹੀਂ ਹੁੰਦਾ।


ਤੇਰੇ ਮਿਲਣੇ ’ਤੇ ਚੌਕ ਜਾਂਦੇ ਹਾਂ,
ਤੇਰੇ ਵਿਛੜਨ ਦਾ ਗ਼ਮ ਨਹੀਂ ਹੁੰਦਾ।

ਸਫ਼ਰ ਨੈਣਾਂ ’ਚ ਤੈਰਦਾ ਰਹਿੰਦਾ,
ਜਦੋਂ ਰਾਹ ’ਤੇ ਕਦਮ ਨਹੀਂ ਹੁੰਦਾ।

ਵਿਚਾਲ਼ੇ ਲਰਜ਼ਦਾ ਹੈ ਜੀਵਨ ਵੀ,
ਚਿਤਾ ਕਰਕੇ ਜਨਮ ਨਹੀਂ ਹੁੰਦਾ।

ਪਹਾੜੋਂ ਪਰਤ ਆਦਮੀ ਨੂੰ ਫਿਰ,
ਉਚਾਈ ਦਾ ਵਹਿਮ ਨਹੀਂ ਹੁੰਦਾ।

ਕਦੇ ਤਾਂ ਮੁੱਕਦੀ ਹੀ ਨਾਂ ਸਿਆਹੀ,
ਕਦੇ ਵਰਕਾ ਖ਼ਤਮ ਨਹੀਂ ਹੁੰਦਾ।
- ਸਵਜੀਤ

Friday, July 7, 2023

ਯਾਦ ਟੁੱਟੇ ਸਾਜ਼ ਦੀ ਇਕ ਗਾਉਣ ਦੇਵੇ ਨਾ ਕਦੇ।

ਠਾਹਕਿਆਂ ਦੀ ਗੂੰਜ ਜੋ ਮੁਸਕਾਉਣ ਦੇਵੇ ਨਾ ਕਦੇ।


ਰਾਤ ਦੇ ਸੰਨਾਟਿਆਂ 'ਚੋਂ ਪਲਮ ਕੇ ਆਉਂਦਾ ਹੈ ਜੋ,

ਸ਼ੋਰ ਚਿੱਟੀ ਚਾਨਣੀ ਦਾ ਸੌਣ ਦੇਵੇ ਨਾ ਕਦੇ।


ਜਲ, ਹਵਾ, ਜਰਖੇਜ਼ ਭੋਂ, ਹੈ ਧੁੱਪ ਵੀ ਖਿੜੀ ਹੋਈ,

ਕਾਹਲ਼ੀਆਂ ਦੀ ਅੱਚਵੀਂ, ਜੜ ਲਾਉਣ ਦੇਵੇ ਨਾ ਕਦੇ।


ਸਾਉਣ ਦੀ ਉਡੀਕ ਹੈ, ਉਮੀਦ ਹੈ, ਯਕੀਨ ਵੀ,

ਗੁੰਮ੍ਹ ਦਾ ਸਿਰ ਤੌਖ਼ਲਾ ਮੰਡਰਾਉਣ ਦੇਵੇ ਨਾ ਕਦੇ।


ਰਾਸਤਾ ਸਿਤਾਰ ਹੈ, ਪੈਰਾਂ 'ਚ ਵੀ ਝਨਕਾਰ ਹੈ,

ਖਬਰੇ ਉਹ ਕਿਹੜੀ ਤਾਰ ਹੈ ਟੁਣਕਾਉਣ ਦੇਵੇ ਨਾ ਕਦੇ।


                                         - ਸਵਜੀਤ

ਛੁਡਾ ਕੇ ਹੱਥ ਤਲ਼ੀਆਂ 'ਤੇ ਕਲੰਡਰ ਧਰ ਗਿਆ ਕੋਈ।
ਜ਼ਮਾਨਾ ਜਿੱਤ ਕੇ ਆਖ਼ਿਰ ਸਮੇਂ ਤੋਂ ਹਰ ਗਿਆ ਕੋਈ।

ਮੁਹੱਬਤ ਹੀ ਰਹੀ ਉਸਨੂੰ, ਮੁਹੱਬਤ ਹੀ ਰਹੀ ਉਸਨੂੰ।
ਮੁਹੱਬਤ ਹੀ ਰਹੀ ਉਸਨੂੰ, ਸ਼ਰਾਰਤ ਕਰ ਗਿਆ ਕੋਈ।

ਕਦੇ ਸੀ ਸ਼ਾਨ ਪੂਰਬ ਦੀ, ਚਮਕ ਸੀ ਆਸਮਾਨਾਂ ਦੀ,
ਜ਼ਰਾ ਉੱਲਰ ਕੇ ਪੱਛਮ ਨੂੰ, ਹਨੇਰਾ ਕਰ ਗਿਆ ਕੋਈ। 

ਹਵਾ ਦਾ ਜ਼ੋਰ ਐਨਾ ਸੀ, ਖਲੋ ਸਕਿਆ ਨਾ ਇੱਕ ਪਲ ਵੀ,
ਥਲਾਂ ਤੋਂ ਲੰਘ ਕੇ ਸਾਗਰ 'ਤੇ ਜਾ ਕੇ ਵਰ੍ਹ ਗਿਆ ਕੋਈ।

ਵਜ੍ਹਾ ਵੀ ਸਮਝਦਾ ਸੀ ਹਾਦਸੇ ਦੀ ਤੇ ਨਤੀਜਾ ਵੀ,
ਤਮਾਸ਼ਾ ਦੇਖਦੇ ਲੋਕਾਂ ਦਾ ਹਾਸਾ ਜਰ ਗਿਆ ਕੋਈ। 

 - ਸਵਜੀਤ